ਮਨੋਵਿਕਾਰ (Mental disorder) ਜਾਂ ਮਾਨਸਿਕ ਰੋਗ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਦੀ ਉਹ ਸਥਿਤੀ ਹੈ ਜਿਸ ਨੂੰ ਕਿਸੇ ਤੰਦੁਰੁਸਤ ਵਿਅਕਤੀ ਨਾਲ ਤੁਲਣਾ ਕਰਨ ਤੇ ਆਮ ਨਹੀਂ ਕਿਹਾ ਜਾਂਦਾ। ਮਨੋਰੋਗੀਆਂ ਦਾ ਵਿਹਾਰ ਅਸਾਧਾਰਨ ਅਤੇ ਮਾਹੌਲ ਨਾਲ ਅਣਫਿੱਟ ਹੁੰਦਾ ਹੈ ਅਤੇ ਇਸ ਵਿੱਚ ਪੀੜਾ ਅਤੇ ਅਸਮਰਥਤਾ ਜਰੂਰ ਹੁੰਦੀ ਹੈ।
ਮਨੋਰੋਗ ਦਿਮਾਗ ਵਿੱਚ ਰਾਸਾਇਣਕ ਅਸੰਤੁਲਨ ਦੀ ਵਜ੍ਹਾ ਨਾਲ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਦੇ ਇਲਾਜ ਲਈ ਮਨੋ-ਚਿਕਿਤਸਾ ਦੀ ਜ਼ਰੂਰਤ ਹੁੰਦੀ ਹੈ।[1]
ਕਿਸਮਾਂ
ਕਾਰਣ
ਪਰਭਾਵ
ਮਾਨਸਿਕ ਸਿਹਤ ਵਿਗੜਨ ਨਾਲ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ।[2]
ਬੱਚਿਆਂ ਦੇ ਮਾਨਸਿਕ ਰੋਗ
ਔਰਤਾਂ ਦੇ ਮਾਨਸਿਕ ਰੋਗ
ਬੱਚਾ ਪੈਦਾ ਹੋਣ ਬਾਅਦ, ਪਹਿਲੇ ਛੇ ਹਫ਼ਤਿਆਂ ਦਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ ਜਿਸ ਦੌਰਾਨ ਔਰਤ ਨੂੰ ਕਈ ਕਿਸਮ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਰਪੇਸ਼ ਹੋ ਸਕਦੀਆਂ ਹਨ। ਇਸੇ ਕਾਰਨ ਇਨ੍ਹਾਂ ਦਿਨਾਂ ਨੂੰ ਚਲੀਹਾ (40 ਦਿਨ) ਜਾਂ ਛਿਲਾ ਆਖਿਆ ਗਿਆ ਹੈ ਜੋ ਇੱਕ ਕਿਸਮ ਦੀ ਤਪੱਸਿਆ ਦਾ ਸੂਚਕ ਵੀ ਹੈ। ਇਨ੍ਹਾਂ ਦਿਨਾਂ ਵਿੱਚ ਕੁੱਝ ਮਾਨਸਿਕ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਕਈ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ, ਬਾਕੀਆਂ ਦਾ ਵੀ ਕਾਰਗਾਰ ਇਲਾਜ ਹੋ ਸਕਦਾ ਹੈ। ਇਹ ਮਾਨਸਿਕ ਰੋਗ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ- ਹਲਕੀ ਉਦਾਸੀ, ਗੰਭੀਰ ਉਦਾਸੀ, ਤੇ ਨੀਮ ਪਾਗਲਪਣ।[3]
ਨੌਜਵਾਨਾਂ ਦੇ ਮਾਨਸਿਕ ਰੋਗ
ਬਜੁਰਗਾਂ ਦੇ ਮਾਨਸਿਕ ਰੋਗ
ਬਜ਼ੁਰਗਾਂ ਦੇ ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਰਹੇ ਹੁੰਦੇ ਹਨ, ਦਿਲ ਤੋਂ ਲੈ ਕੇ ਪਾਚਨ ਸ਼ਕਤੀ ਤਕ, ਲੱਤਾਂ-ਬਾਹਾਂ ਦੇ ਕੰਮ ਕਰਨ ਦੀ ਸਮਰੱਥਾ ਤੋਂ ਸਾਹ ਚੜਨ ਤਕ। ਉਸੇ ਤਰ੍ਹਾਂ ਦਿਮਾਗ ਵੀ ਕਮਜ਼ੋਰ ਹੋ ਰਿਹਾ ਹੁੰਦਾ ਹੈ। ਇਸ ਦਾ ਕਾਰਨ ਸਮੇਂ ਨਾਲ ਨਸਾਂ-ਤੰਤੂਆਂ ਦਾ ਕਮਜ਼ੋਰ ਹੋਣਾ ਤਾਂ ਹੈ ਹੀ, ਖੂਨ ਦੀਆਂ ਨਾੜਾਂ ਸੁੰਗੜਨ ਨਾਲ ਦਿਮਾਗ ਨੂੰ ਖ਼ੂਨ ਦੀ ਸਪਲਾਈ ਵੀ ਘੱਟ ਜਾਂਦੀ ਹੈ। ਇਸ ਕਰਕੇ ਉਹ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਪਾਉਂਦੇ ਤੇ ਕਈ ਵਾਰ ਕੁਝ ਕੋਸ਼ਿਕਾਵਾਂ/ਤੰਤੂ ਨਕਾਰਾ ਵੀ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਭੁੱਲਣਾ ਅਤੇ ਵਿਹਾਰ ਦੀ ਤਬਦੀਲੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਇਹ ਬੇਲੋੜਾ ਤੇ ਤਰਕਹੀਣ ਵਿਹਾਰ, ਉਸ ਵਿਅਕਤੀ ਦੇ ਆਪਣੇ ਵੱਸ ਨਹੀਂ ਹੁੰਦਾ।[4]
ਮਾਨਸਿਕ ਤੰਦਰੁਸਤੀ
ਗਲਤ ਧਾਰਨਾਵਾਂ
ਲੋਕ ਮਨਾਂ ਵਿੱਚ ਮਾਨਸਿਕ ਰੋਗ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਕੁੱਝ ਲੋਕ ਸੋਚਦੇ ਹਨ ਕਿ ਮਾਨਸਿਕ ਰੋਗੀ ਖ਼ਤਰਨਾਕ ਹੁੰਦੇ ਹਨ, ਅਤੇ ਕੁੱਝ ਲੋਕਾਂ ਦਾ ਖਿਆਲ ਹੈ ਕਿ ਮਾਨਸਿਕ ਰੋਗੀ ਕੀ ਕਰ ਬੈਠੇ, ਇਸ ਬਾਰੇ ਕਿਆਸ ਨਹੀਂ ਕੀਤਾ ਜਾ ਸਕਦਾ। ਕੁੱਝ ਲੋਕ ਇਹ ਗਲਤਫਹਿਮੀ ਵੀ ਰੱਖਦੇ ਹਨ ਕਿ ਮਾਨਸਿਕ ਰੋਗ ਦਾ ਇਲਾਜ ਹੀ ਨਹੀਂ ਹੋ ਸਕਦਾ। ਇਨ੍ਹਾਂ ਸਾਰੀਆਂ ਧਾਰਨਾਵਾਂ ਦਾ ਅਸਰ ਇਹ ਹੋਇਆ ਕਿ ਕੁੱਝ ਲੋਕ ਮਾਨਸਿਕ ਰੋਗਾਂ ਤੋਂ ਡਰਨ ਲੱਗ ਗਏ ਹਨ। ਇਨ੍ਹਾਂ ਰੋਗਾਂ ਤੇ ਰੋਗੀਆਂ ਨੂੰ ਨਫ਼ਰਤ, ਗੁੱਸੇ ਨਾਲ ਜਾਂ ਤਰਸ ਦੀ ਭਾਵਨਾ ਨਾਲ ਦੇਖਦੇ ਹਨ।[5]
ਮਾਨਸਿਕ ਰੋਗ ਅਤੇ ਸਮਾਜਕ ਵਾਤਾਵਰਣ
ਮਾਨਸਿਕ ਵਿਕਾਰਾਂ ਤੋਂ ਬਚਣ ਦੇ ਉਪਾਅ
ਜੇ ਮਨ ਦੀ ਉਦਾਸੀ ਦੀ ਗੱਲ ਆਪਣਿਆਂ ਨਾਲ ਕੀਤੀ ਜਾਵੇ ਅਤੇ ਪਰਿਵਾਰ, ਹੋਰ ਨੇੜੇ ਦੇ ਰਿਸ਼ਤੇਦਾਰ, ਸਨੇਹੀ ਮਿੱਤਰ ਮਰੀਜ਼ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਤਾਂ ਅਜਿਹੇ ਬਹੁਤ ਸਾਰੇ ਇਨਸਾਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜੇ ਸਧਾਰਨ ਮਾਨਸਿਕ ਰੋਗਾਂ ਅਤੇ ਗੰਭੀਰ ਮਾਨਸਿਕ ਰੋਗਾਂ ਦੇ ਇਸ ਫ਼ਰਕ ਨੂੰ ਸਮਝ ਲਿਆ ਜਾਵੇ ਤਾਂ ਬਹੁਤ ਸਾਰੇ ਘਰ ਟੁੱਟਣੋਂ ਬਚ ਸਕਦੇ ਹਨ।[6]
ਹਵਾਲੇ